ਜਲੰਧਰ (ਬਲਵਿੰਦਰ ਕੁਮਾਰ, ਬਸੰਤ)
ਪੰਜਾਬ ਲੋਕ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਜੱਸਲ ਆਦਮਪੁਰ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਾਰੀਖ 14 ਫਰਬਰੀ 2022 ਨੂੰ ਰੱਖੀ ਗਈ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਲੱਖਾਂ ਸ਼ਰਧਾਲੂ 13 ਫਰਬਰੀ 2022 ਨੂੰ ਕਾਂਸ਼ੀ ਬਨਾਰਸ ਜਾ ਰਹੇ ਹਨ। ਜਲੰਧਰ ਤੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਵੀ ਸਪੈਸ਼ਲ ਟਰੇਨ ਅਤੇ ਬੱਸਾਂ ਰਾਹੀਂ ਸ਼ਰਧਾਲੂ 13 ਤਾਰੀਖ਼ ਨੂੰ ਕਾਂਸ਼ੀ ਬਨਾਰਸ ਜਾ ਰਹੇ ਹਨ ਅਤੇ ਪੂਰੇ ਪੰਜਾਬ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਕਸ਼ੀ ਬਨਾਰਸ ਸ਼੍ਰੀ ਗੁਰੁ ਰਵੀਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਤੇ ਗੁਰਪੂਰਬ ਮਨਾਉਣ ਜਾਂਦੀਆਂ ਹਨ। ਅਤੇ ਪੰਜਾਬ ਵਿੱਚ ਗੁਰਪੂਰਬ ਦੀਆਂ ਤਿਆਰੀਆਂ ਇਕ ਹਫਤਾ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਪੂਰਾ ਇਕ ਹਫਤਾ ਗੁਰਪੂਰਬ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਸੰਗਤਾਂ ਪੰਜਾਬ ਤੋਂ ਬਾਹਰ ਹੋਣ ਕਰਕੇ ਬਹੁਤ ਸਾਰੇ ਵੋਟਰ ਵੋਟ ਪਾਉਣ ਤੋਂ ਵਾਝੇਂ ਹੋ ਜਾਣਗੇ, ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੁੜੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਪੰਜਾਬ ਦੀ ਚੋਣ ਦੂਜੇ ਗੇੜ ਵਿੱਚ ਕਰ ਦਿੱਤੀ ਜਾਵੇ, ਤਾਂ ਕਿ ਸਾਰੇ ਵੋਟਰਾਂ ਨੂੰ ਵੋਟ ਪਾਉਣ ਦਾ ਹੱਕ ਮਿਲ ਸਕੇ।